Patient Education
Patient Handouts | Parent's Guides | Activity Sheets | Crest Consumer Site | History of Crest | Dental Health Month 2011
ਸਿਰਲੇਖ, ਦੰਦਾਂ ਸੰਬੰਧੀ ਨਿਯਮਿਤ ਫੇਰੀਆਂ

   
   
   
PDF

ਕੀ ਤੁਸੀਂ ਕਦੇ ਸੋਚਿਆ ਹੈ ਕਿ ਅਮਰੀਕਨ ਡੈਂਟਲ ਐਸੋਸਿਏਸ਼ਨ ਅਤੇ ਤੁਹਾਡਾ ਦੰਦਾਂ ਦਾ ਡਾਕਟਰ ਤੁਹਾਨੂੰ ਹਰ ਛੇ ਮਹੀਨੇ ਬਾਅਦ ਵਾਪਸ ਆਉਣ ਲਈ ਕਿਉਂ ਕਹਿੰਦੇ ਹਨ? ਇਹ ਇਸ ਕਰਕੇ ਕਿਉਂਕਿ ਦੰਦਾਂ ਅਤੇ ਮਸੂਡ਼ਿਆਂ ਨੂੰ ਠੀਕ ਅਤੇ ਨਰੋਏ ਰੱਖਣ ਲਈ ਦੰਦਾਂ ਦੇ ਡਾਕਟਰ ਕੋਲ ਨਿਯਮਤ ਤੌਰ ਤੇ ਜਾਣਾ ਜ਼ਰੂਰੀ ਹੈ। ਇਹਨਾਂ ਛੇ-ਮਹੀਨੇ ਦੀਆਂ ਜਾਂਚਾਂ ਦੇ ਵਿਚਕਾਰ, ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਦੰਦ ਅਤੇ ਮਸੂੜੇ ਸਾਫ਼ ਅਤੇ ਨਰੋਏ ਰੱਖਣ ਲਈ ਕੰਮ ਕਰੋ। ਜੇ ਤੁਹਾਨੂੰ ਵਾਧੂ ਮਦਦ ਦੀ ਲੋੜ ਹੋਵੇ, ਤਾਂ ਤੁਹਾਡਾ ਦੰਦਾਂ ਦਾ ਡਾਕਟਰ ਇਸ ਤੋਂ ਵੀ ਜਲਦੀ ਫੇਰੀਆਂ ਦੀ ਸਿਫ਼ਾਰਸ਼ ਕਰ ਸਕਦਾ ਹੈ।
ਸਿਹਤਮੰਦ ਮਸੂਡ਼ੇ ਅਤੇ ਦੰਦ

ਦੰਦਾਂ ਦੇ ਡਾਕਟਰ ਦੁਆਰਾ ਕੀਤੀ ਸਫ਼ਾਈ ਦੇ ਬਾਅਦ ਨਰੋਏ ਦੰਦ ਅਤੇ ਮਸੂੜੇ ਇਸਤਰ੍ਹਾਂ ਦੇ ਦਿਖਾਈ ਦਿੰਦੇ ਹਨ।

ਟਾਰਟਰ ਅਤੇ ਪੇਪਡ਼ੀ ਜੰਮਣਾ

ਜੇ ਫੇਰੀਆਂ ਦੇ ਵਿਚਕਾਰ ਮੂੰਹ ਦੀ ਸਫ਼ਾਈ ਨਹੀਂ ਕੀਤੀ ਜਾਂਦੀ ਹੈ ਤਾਂ ਪਲੈਕ (ਪੇਪੜੀ) ਅਤੇ ਟਾਰਟਾਰ (ਮੈਲ) ਬਹੁਤ ਥਿੜ੍ਹੇ ਸਮੇਂ ਵਿੱਚ ਜੰਮ ਸਕਦੇ ਹਨ। ਭੋਜਨ, ਪੀਣ ਵਾਲੇ ਪਦਾਰਥ ਅਤੇ ਤਮਾਕੂ ਨਾਲ ਵੀ ਦੰਦਾਂ 'ਤੇ ਨਿਸ਼ਾਨ ਪੈ ਸਕਦੇ ਹਨ।

ਟਾਰਟਰ ਕਰਕੇ ਮਸੂਡ਼ੇ ਦੇ ਟਿਸ਼ੂ ਵਿੱਚ ਜਲਣ

ਜੇ ਹਟਾਇਆ ਨਾ ਜਾਵੇ ਤਾਂ ਨਰਮ ਪੇਪੜੀ ਦੰਦਾਂ 'ਤੇ ਜੰਮ ਕੇ (ਮੈਲ ਤੋਂ) ਸਖਤ ਹੋ ਸਕਦੀ ਹੈ ਅਤੇ ਮਸੂੜਿਆਂ ਦੇ ਟਿਸ਼ੂਆਂ 'ਤੇ ਜਲਣ ਮਹਿਸੂਸ ਹੋ ਸਕਦੀ ਹੈ।

ਦੰਦਾਂ ਦੇ ਸੜਨ ਦੀ ਜਾਂਚ ਦੰਦਾਂ ਦੇ ਸੰਪੂਰਣ ਪਰੀਖਣ ਦਾ ਇੱਕ ਹਿੱਸਾ ਹੈ। ਤੁਹਾਡੀ ਜਾਂਚ ਦੀਆਂ ਅਪਾੱਇੰਟਮੈਂਟਾਂ ਦੇ ਦੌਰਾਨ ਤੁਹਾਡਾ ਦੰਦਾਂ ਦਾ ਡਾਕਟਰ (ਜਾਂ ਦੰਦ ਦੀ ਸਫ਼ਾਈ ਦਾ ਮਾਹਿਰ) ਤੁਹਾਡੇ ਮਸੂੜਿਆਂ ਦੀ ਸਿਹਤ ਦਾ ਮੁਲਾਂਕਣ ਕਰੇਗਾ, ਸਿਰ ਅਤੇ ਗਰਦਨ ਦੀ ਜਾਂਚ ਕਰੇਗਾ (ਕੁਝ ਅਸਾਧਾਰਣ ਵੇਖਣ ਲਈ), ਮੂੰਹ ਦੇ ਕੈਂਸਰ, ਡਾਇਬਿਟੀਜ਼, ਜਾਂ ਵਿਟਾਮਿਨ ਦੀ ਕਮੀ ਦੇ ਲੱਛਣਾਂ ਲਈ ਤੁਹਾਡੇ ਮੂੰਹ ਦੀ ਜਾਂਚ ਕਰੇਗਾ। ਜੇਕਰ ਤੁਹਾਡਾ ਦੰਦਾਂ ਦਾ ਡਾਕਟਰ ਤੁਹਾਡੇ ਚੇਹਰੇ, ਚੱਕ, ਲਾਰ, ਅਤੇ ਤੁਹਾਡੇ ਹੇਠਲੇ ਜਬਾੜ੍ਹੇ ਦੇ ਜੋੜਾਂ (ਟੀਐੱਮਜੇ) ਦੀ ਹਿਲਜੁਲ ਦੀ ਜਾਂਚ ਵੀ ਕਰਦਾ ਹੈ ਤਾਂ ਹੈਰਾਨ ਨਾ ਹੋਣਾ। ਤੁਹਾਡਾ ਦੰਦਾਂ ਦਾ ਡਾਕਟਰ ਜਾਂ ਦੰਦ ਦੀ ਸਫ਼ਾਈ ਦਾ ਮਾਹਿਰ ਤੁਹਾਡੇ ਦੰਦਾਂ ਦੀ ਸਫ਼ਾਈ ਕਰੇਗਾ ਅਤੇ ਮੁਲਾਕਾਤਾਂ ਦੇ ਦਰਮਿਆਨ ਤੁਹਾਡੇ ਵੱਲੋਂ ਘਰ 'ਚ ਦੰਦਾਂ ਦੀ ਚੰਗੀ ਸਫ਼ਾਈ ਬਣਾਏ ਰੱਖਣ ਦੇ ਮਹੱਤਵ 'ਤੇ ਜ਼ੋਰ ਦੇਵੇਗਾ।

ਦੰਦਾਂ ਸੰਬੰਧੀ ਨਿਯਮਿਤ ਫੇਰੀਆਂ
ਨਿਯਮਿਤ ਤੌਰ 'ਤੇ ਰੱਖੀਆਂ ਗਈਆਂ ਦੰਦਾਂ ਦੀਆਂ ਅਪਵਾਇੰਟਮੈਂਟਾਂ ਦੌਰਾਨ ਦੰਦਾਂ ਦਾ ਡਾਕਟਰ ਸੰਭਾਵੀ ਤੌਰ 'ਤੇ ਤੁਹਾਡੇ ਮਸੂੜੇ, ਮੂੰਹ, ਜੀਭ ਅਤੇ ਗਲਾ ਦੇਖੇਗਾ।

ਸਿਰ ਅਤੇ ਧੌਣ ਦੀ ਜਾਂਚ-ਪਡ਼ਤਾਲ
  • ਤੁਹਾਡੇ ਮੂੰਹ ਦੀ ਜਾਂਚ-ਪਡ਼ਤਾਲ
  • ਤੁਹਾਡੀ ਧੌਣ ਦੀ ਜਾਂਚ-ਪਡ਼ਤਾਲ
  • ਤੁਹਾਡੀਆਂ ਲਸੀਕਾ ਗ੍ਰੰਥੀਆਂ (ਲਿੰਫ ਨੋਡਜ਼) ਦੀ ਜਾਂਚ-ਪਡ਼ਤਾਲ
  • ਤੁਹਾਡੇ ਹੇਠਲੇ ਜਬਾਡ਼ੇ (TMJs)ਦੀ ਜਾਂਚ-ਪਡ਼ਤਾਲ
ਦੰਦਾਂ ਦਾ ਕਲਿਨਕੀ ਪਰੀਖਣ
  • ਮਸੂਡ਼ਿਆਂ ਦੀ ਜਾਂਚ-ਪਡ਼ਤਾਲ
  • ਮਸੂਡ਼ਿਆਂ ਦੀ ਬਿਮਾਰੀ ਦੇ ਚਿੰਨ੍ਹ ਦੇਖਣੇ
  • ਢਿੱਲੇ ਦੰਦ ਦੇਖਣੇ
  • ਤੁਹਾਡੇ ਮੂੰਹ ਦੇ ਅੰਦਰਲੇ ਟਿਸ਼ੂਆਂ ਦੀ ਜਾਂਚ-ਪਡ਼ਤਾਲ
  • ਤੁਹਾਡੀ ਜੀਭ ਦੀ ਜਾਂਚ-ਪਡ਼ਤਾਲ ਕਰੋ
  • ਤੁਹਾਡੇ ਵਲੋਂ ਚੱਕ ਮਰਣ ਦੀ ਜਾਂਚ-ਪਡ਼ਤਾਲ ਕਰੋ
  • ਦੰਦ ਸਡ਼ਣ ਦੇ ਪ੍ਰਤੱਖ ਸਬੂਤ ਦੇਖਣੇ
  • ਜਾਂਚ ਕਰਨੀ ਕਿ ਕੋਈ ਦੰਦ ਟੁੱਟਾ ਹੋਇਆ ਨਹੀਂ ਹੈ
  • ਜਾਂਚ ਕਰਨੀ ਕਿ ਭਰਾਈਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ
  • ਮਸੂਡ਼ਿਆਂ ਨਾਲ ਢਕੇ ਹੋਏ ਦੰਦਾਂ ਵਿੱਚ ਤਬਦੀਲੀਆਂ ਦੀ ਜਾਂਚ-ਪਡ਼ਤਾਲ
  • ਦੰਦਾਂ ਸੰਬੰਧੀ ਕੋਈ ਵੀ ਉਪਕਰਣ, ਜੋ ਤੁਹਾਡੇ ਲੱਗਿਆ ਹੋਇਆ ਹੈ ਦਾ ਮੁਲਾਂਕਣ
  • ਤੁਹਾਡੇ ਦੰਦਾਂ ਵਿਚਕਾਰ ਸੰਪਰਕ ਦੀ ਜਾਂਚ-ਪਡ਼ਤਾਲ
  • ਐਕਸਰੇ ਲੈਣਾ
ਦੰਦਾਂ ਦੀ ਸਫਾਈ
  • ਆਪਣੇ ਦੰਦਾਂ ਅਤੇ ਮਸੂਡ਼ਿਆਂ ਦੀ ਸਫਾਈ ਦੀ ਜਾਂਚ-ਪਡ਼ਤਾਲ
  • ਕਿਸੇ ਵੀ ਪੇਪਡ਼ੀ ਅਤੇ ਟਾਰਟਰ ਨੂੰ ਹਟਾਉਣਾ
  • ਆਪਣੇ ਦੰਦਾਂ ਦੀ ਪਾੱਲਿਸ਼ ਕਰਨੀ
  • ਆਪਣੇ ਦੰਦਾਂ ਵਿਚਕਾਰ ਫਲੌਸ
  • ਬੁਰਸ਼ ਕਰਨ ਅਤੇ ਫਲੌਸਿੰਗ ਦੀਆਂ ਸਿਫਾਰਸ਼ ਕੀਤੀਆਂ ਗਈਆਂ ਤਕਨੀਕਾਂ ਦਾ ਜਾਇਜ਼ਾ ਲਵੋ
ਜਾਂਚ-ਪੜਤਾਲ ਅਤੇ ਸਫਾਈ ਹੋ ਜਾਣ ਤੋਂ ਬਾਅਦ, ਤੁਹਾਡਾ ਦੰਦਾਂ ਦਾ ਡਾਕਟਰ ਤੁਹਾਡੇ ਦੰਦਾਂ ਅਤੇ ਮਸੂੜਿਆਂ ਦੀ ਸਿਹਤ ਬਾਰੇ ਦੱਸੇਗਾ ਅਤੇ ਕੋਈ ਵਾਧੂ ਸਿਫਾਰਸ਼ਾਂ ਕਰੇਗਾ। ਆਪਣੇ ਡਾਕਟਰ ਨਾਲ ਨਿਯਮਿਤ ਤੌਰ 'ਤੇ ਮੁਲਾਕਾਤਾਂ ਕਰਨ ਅਤੇ ਘਰ ਵਿੱਚ ਰੋਜ਼ਾਨਾ ਚੰਗੀ ਤਰ੍ਹਾਂ ਸਫ਼ਾਈ ਕਰਨ ਨਾਲ, ਇਸ ਗੱਲ ਦੀ ਵੱਧ ਸੰਭਾਵਨਾ ਹੈ ਕਿ ਤੁਸੀਂ ਆਪਣੇ ਦੰਦਾਂ ਅਤੇ ਮਸੂੜਿਆਂ ਨੂੰ ਨਰੋਏ ਰੱਖੋਗੇ।

ਨਰੋਏ ਦੰਦਾਂ ਅਤੇ ਮਸੂੜਿਆਂ ਲਈ, ਨਿਸ਼ਚਿਤ ਕਰੋ ਕਿ ਤੁਸੀਂ ਆਪਣੇ ਦੰਦਾਂ ਦੇ ਡਾਕਟਰ ਅਤੇ ਦੰਦਾਂ ਦੀ ਸਫ਼ਾਈ ਬਾਰੇ ਮਾਹਿਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋ। ਅਤੇ ਦੰਦਾਂ ਦੇ ਡਾਕਟਰ ਦੀਆਂ ਨਿਯਮਿਤ ਫੇਰੀਆਂ ਜਾਰੀ ਰੱਖੋ।

ਯਾਦ ਰੱਖੋ, ਪਰਹੇਜ਼ ਹੀ ਸਭ ਤੋਂ ਵਧੀਆ ਤਰੀਕਾ ਹੈ।



Terms and Conditions  |  P&G Privacy Statement
We adhere to the Better Business Bureau's Privacy Standards © 1996-2009 The Procter & Gamble Company, Cincinnati, Ohio, USA All rights reserved