HOME
LOGIN
NEW USER?
TELL US
What's New
Product Ordering
Product Information
Product Research
Continuing Education
Patient Education
Practice Management
Faculty Corner
Student Corner
Advisory Board
Site Map
Patient Education
Patient Handouts
|
Parent's Guides
|
Activity Sheets
|
Crest Consumer Site
|
History of Crest
|
Dental Health Month 2011
ਟੈਮਪੋਰੋਮੈਂਡੀਬੁਲਰ ਜੋੜ (ਜਿਸਨੂੰ ਆਮ ਕਰਕੇ ਸੰਖੇਪ ਵਿੱਚ TMJ ਕਿਹਾ ਜਾਂਦਾ ਹੈ) ਬਿਮਾਰੀਆਂ ਅਤੇ ਵਿਗਾਡ਼ ਕੀ ਹਨ ?TMJ ਬਿਮਾਰੀਆਂ ਅਤੇ ਵਿਗਾਡ਼, ਜਬਾੜੇ ਦੇ ਜੋਡ਼ (ਜਿਸਨੂੰ ਟੈਮਪੋਰੋਮੈਂਡੀਬੁਲਰ ਜੋੜ ਜਾਂ TMJ ਕਿਹਾ ਜਾਂਦਾ ਹੈ) ਅਤੇ ਇਸ ਦੇ ਆਸਪਾਸ ਦੀਆਂ ਮਾਸਪੇਸ਼ੀਆਂ ਵਿੱਚ ਦਰਦ ਪੈਦਾ ਕਰਨ ਵਾਲੀਓਆ ਤਕਲੀਫ਼ਾਂ ਦਾ ਸਮੂਹ ਹੈ। ਦਾਡ਼੍ਹ ਦੀਆਂ ਸਮੱਸਿਆਵਾਂ ਨਾਲ ਵਿਅਕਤੀ ਦੀ ਬੋਲਣ, ਖਾਣ, ਚਿੱਥਣ, ਲੰਘਾਉਣ ਅਤੇ ਇੱਥੇ ਤੱਕ ਕਿ ਸਾਹ ਲੈਣ ਦੀ ਸਮਰੱਥਾ ਤੇ ਫ਼ਰਕ ਪੈਂਦਾ ਹੈ।
TMJ ਬਿਮਾਰੀਆਂ ਅਤੇ ਵਿਗਾਡ਼ਾਂ ਦੇ ਲੱਛਣ ਕੀ ਹਨ? ਦਰਦ ਸਭ ਤੋਂ ਆਮ ਮੁੱਖ ਲੱਛਣ ਹੈ; ਹਾਲਾਂਕਿ ਕੁਝ ਲੋਕਾਂ ਨੂੰ ਦਰਦ ਨਹੀਂ ਹੁੰਦੀ ਪਰ ਆਪਣੇ ਜਬਾਡ਼ਿਆਂ ਦੀ ਵਰਤੋਂ ਕਰਨ ਵੇਲੇ ਉਹਨਾਂ ਨੂੰ ਅਜੇ ਵੀ ਕੁਝ ਮੁਸ਼ਕਿਲਾਂ ਹੁੰਦੀਆਂ ਹਨ।
ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ:
ਚਿਹਰੇ ਤੇ ਦਰਦ
ਕੰਨਾਂ ਸਮੇਤ, ਸਰੀਰ ਦੇ ਹੋਰ ਹਿੱਸਿਆਂ ਵਿੱਚ ਦਰਦ
ਅਸਾਨੀ ਨਾਲ ਮੂੰਹ ਨਾ ਖੋਲ੍ਹ ਸਕਣਾ
ਜਬਾਡ਼ੇ ਦੇ ਜੋੜ ਵਿੱਚ ਕੜਿੱਕ, ਤੜਾਕ ਜਾਂ ਚਰਚਰਾਉਣ ਦੀ ਅਵਾਜ਼ ਆਉਣੀ
ਮੂੰਹ ਖੋਲ੍ਹਣ ਦੀ ਕੋਸ਼ਿਸ਼ ਕਰਨ ਵੇਲੇ ਜਬਾਡ਼ਾ ਆਕਡ਼ ਜਾਣਾ
ਸਿਰ ਦਰਦ
ਚੱਕ ਮਾਰਣ ਵੇਲੇ ਤਕਲੀਫ਼ ਹੋਣੀ ਜਾਂ “ਸੁੰਨ” ਮਹਿਸੂਸ ਕਰਨਾ
ਮੂੰਹ ਦੇ ਇੱਕ ਪਾਸੇ ਸੋਜ਼ਿਸ਼ ਗਲੇ, ਮੌਢੇ, ਅਤੇ ਪਿੱਠ ਵਿੱਚ ਦਰਦ
ਹੋਰਨਾਂ ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ: ਕੰਨਾਂ ਵਿੱਚ ਘੰਟੀਆਂ ਵੱਜਣੀਆਂ, ਕੰਨਾਂ ਵਿੱਚ ਦਰਦ, ਸੁਣਨ ਵਿੱਚ ਕਮੀ, ਚੱਕਰ ਆਉਣੇ ਅਤੇ ਨਜ਼ਰ ਦੀਆਂ ਸਮੱਸਿਆਵਾਂ।
ਇਸ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਜਬਾਡ਼ਿਆਂ ਵਿੱਚ ਜਾਂ ਚੱਬਣ ਵਾਲੀਆਂ ਮਾਸਪੇਸ਼ੀਆਂ ਵਿੱਚ ਕਦੇ ਕਦਾਈਂ ਹੋਣ ਵਾਲੀ ਤਕਲੀਫ਼ ਆਮ ਗੱਲ ਹੈ ਅਤੇ ਚਿੰਤਾ ਦੀ ਗੱਲ ਨਹੀਂ ਹੁੰਦੀ। TMJ ਦੀਆਂ ਸਮੱਸਿਆਵਾਂ ਵਾਲੇ ਕਈ ਲੋਕ ਬਿਨਾ ਇਲਾਜ ਦੇ ਠੀਕ ਹੋ ਜਾਂਦੇ ਹਨ। ਅਕਸਰ ਸਮੱਸਿਆ ਕਈ ਹਫ਼ਤਿਆਂ ਤੋਂ ਲੈ ਕੇ ਮਹੀਨਿਆਂ ਵਿੱਚ ਆਪਣੇ ਆਪ ਖ਼ਤਮ ਹੋ ਜਾਂਦੀ ਹੈ।
TMJ ਬਿਮਾਰੀਆਂ ਅਤੇ ਵਿਗਾਡ਼ ਕੀ ਹਨ?
ਸਾਰੇ ਕਾਰਣਾਂ ਦਾ ਅਜੇ ਪਤਾ ਨਹੀਂ ਹੈ। ਜਬਾਡ਼ੇ ਦੀ ਥਾਂ ਵਿੱਚ ਸੱਟ-ਫੇਟ ਲਗਣ ਦੇ ਕੁਝ ਸੰਭਵ ਕਾਰਨ ਹਨ, ਕਈ ਕਿਸਮ ਦਾ ਗਠੀਆ, ਦੰਦਾਂ ਦੇ ਕੁਝ ਅਮਲ, ਜਬਾਡ਼ੇ ਦਾ ਖਿਚਿਆ ਜਾਣਾ, ਜੋ ਕਿ ਸਰਜਰੀ ਤੋਂ ਪਹਿਲਾਂ ਸਾਹ ਵਾਲੀ ਨਲੀ ਅੰਦਰ ਪਾਉਣ ਨਾਲ ਹੋ ਜਾਂਦਾ ਹੈ ਅਤੇ ਦੰਦਾਂ ਦੀ ਜਕਡ਼ਬੰਦੀ ਜਾਂ ਘਿਸਾਈ।
TMJ ਬਿਮਾਰੀਆਂ ਅਤੇ ਵਿਗਾਡ਼ ਦਾ ਇਲਾਜ ਕਿਵੇਂ ਹੁੰਦਾ ਹੈ?
ਪਰਤਾਏ ਜਾ ਸਕਣ ਵਾਲੇ ਇਲਾਜ
ਦੰਦਾਂ ਅਤੇ ਕਪਾਲ-ਚਿਹਰੇ ਸਬੰਧੀ ਖੋਜ ਬਾਰੇ ਰਾਸ਼ਟਰੀ ਇੰਸਟੀਚਿਊਟ (National Institute of Dental and Craniofacial Research) ਅਤੇ ਸਿਹਤ ਦੇ ਰਾਸ਼ਟਰੀ ਇੰਸਟੀਚਿਊਟਾਂ (National Institutes of Health) ਅਨੁਸਾਰ TMJ ਇਲਾਜ, ਜਦ ਵੀ ਸੰਭਵ ਹੋਏ ਪਰਤਾਏ ਜਾ ਸਕਣ ਵਾਲੇ ਹੋਣੇ ਚਾਹੀਦੇ ਹਨ। ਇਸਦਾ ਮਤਲਬ ਇਹ ਹੈ ਕਿ ਇਲਾਜ ਨਾਲ ਜਬਾਡ਼ੇ ਜਾਂ ਦੰਦਾਂ ਵਿੱਚ ਸਥਾਈ ਤਬਦੀਲੀਆਂ ਨਹੀਂ ਹੋਣੀਆਂ ਚਾਹੀਦੀਆਂ।
ਪਰਤਾਏ ਜਾ ਸਕਣ ਵਾਲੇ ਇਲਾਜਾਂ ਦੀਆਂ ਉਦਾਹਰਣਾਂ ਹਨ:
ਕਾਊਂਟਰ ਤੇ ਮਿਲਣ ਵਾਲੀਆਂ ਦਰਦ ਦੀਆਂ ਦਵਾਈਆਂ
ਡਾਕਟਰ ਵਲੋਂ ਲਿਖੀਆਂ ਗਈਆਂ ਦਵਾਈਆਂ
ਜਬਾਡ਼ੇ ਨੂੰ ਨਰਮਾਈ ਨਾਲ ਖਿੱਚਣ ਅਤੇ ਅਰਾਮ ਦੇਣ ਦੀਆਂ ਕਸਰਤਾਂ
ਸਟੈਬਲਾਈਜ਼ੇਸ਼ਨ ਸਪਲਿੰਟਸ (ਬਾਈਟਪਲੇਟ, ਨਾਈਟਗਾਰਡ)
ਸਥਾਈ ਇਲਾਜ
ਦੰਦਾਂ ਅਤੇ ਕਪਾਲ-ਚਿਹਰੇ ਸਬੰਧੀ ਖੋਜ ਬਾਰੇ ਰਾਸ਼ਟਰੀ ਇੰਸਟੀਚਿਊਟ (National Institute of Dental and Craniofacial Research) ਅਤੇ ਸਿਹਤ ਦੇ ਰਾਸ਼ਟਰੀ ਇੰਸਟੀਚਿਊਟਾਂ (National Institutes of Health) ਅਨੁਸਾਰ, ਸਥਾਈ ਇਲਾਜ ਪੂਰੀ ਤਰ੍ਹਾਂ ਪ੍ਰਭਾਵੀ ਸਿੱਧ ਨਹੀਂ ਹੋਏ ਹਨ ਅਤੇ ਸਮੱਸਿਆ ਨੂੰ ਹੋਰ ਗੰਭੀਰ ਕਰ ਸਕਦੇ ਹਨ।
ਸਥਾਈ ਇਲਾਜ ਦੀਆਂ ਉਦਾਹਰਣਾਂ ਹਨ:
ਦੰਦਾਂ ਦੀ ਘਿਸਾਈ ਕਰਕੇ ਚੱਕ ਮਾਰਨ ਦੀ ਸਮਰਥਾ ਨੂੰ ਠੀਕ ਕਰਨਾ
ਦੰਦਾਂ ਵਿੱਚ ਬਹੁਤ ਜ਼ਿਆਦਾ ਸੁਧਾਰ
ਮੈਂਡੀਬੁਲਰ ਰੀਪੋਜ਼ਿਸ਼ਨਿੰਗ ਸਪਲਿੰਟਸ
ਆਰਥੋਡੌਂਟਿਕਸ
ਜਬਾਡ਼ੇ ਦੇ ਪੂਰੇ ਜੋਡ਼ ਦੇ ਜਾਂ ਇਸਦੇ ਕੁਝ ਹਿੱਸਿਆਂ ਨੂੰ ਬਦਲਣ ਸਮੇਤ ਸਰਜਰੀ ਦੀਆਂ ਕੁਝ ਪ੍ਰਕਿਰਿਆਵਾਂ
ਕੀ TMJ ਬਿਮਾਰੀਆਂ ਅਤੇ ਵਿਗਾਡ਼ਾਂ ਦੇ ਇਲਾਜ ਬੀਮੇ ਦੇ ਘੇਰੇ ਹੇਠ ਆਉਂਦੇ ਹਨ?
ਡਾਕਟਰੀ ਅਤੇ ਦੰਦਾਂ ਦੇ ਬੀਮੇ ਸੰਬੰਧੀ ਕਈ ਯੋਜਨਾਵਾਂ ਜਬਾਡ਼ੇ ਦੇ ਜੋਡ਼ ਅਤੇ ਮਾਸਪੇਸ਼ੀਆਂ ਦੇ ਵਿਗਾਡ਼ ਦੇ ਇਲਾਜ ਲਈ ਭੁਗਤਾਨ ਨਹੀਂ ਕਰਦੀਆਂ ਹਨ, ਜਾਂ ਸਿਰਫ਼ ਕੁਝ ਪ੍ਰਕਿਰਿਆਵਾਂ ਲਈ ਭੁਗਤਾਨ ਕਰਦੀਆਂ ਹਨ। ਇਹ ਪਤਾ ਕਰਨ ਲਈ ਕਿ ਕਿਹਡ਼ੇ ਇਲਾਜ ਇਸਦੇ ਘੇਰੇ ਹੇਠ ਆਉਂਦੇ ਹਨ ਆਪਣੀ ਬੀਮਾ ਕੰਪਨੀ ਨਾਲ ਸੰਪਰਕ ਕਰੋ।
ਭਵਿਖ ਦੀ ਖੋਜ
ਬਹੁਤ ਜ਼ਿਆਦਾ ਖੋਜ ਦੀ ਲੋਡ਼ ਹੈ। ਸਾਇੰਸਦਾਨਾਂ ਨੂੰ ਅਜੇ ਤੱਕ ਇਹ ਗੱਲ ਸਮਝ ਨਹੀਂ ਆਈ ਕਿ TMJ ਦੀਆਂ ਸਮੱਸਿਆਵਾਂ ਜ਼ਿਆਦਾਤਰ ਕਿਸ ਕਰਕੇ ਹੁੰਦੀਆਂ ਹਨ, ਉਹਨਾਂ ਦਾ ਪਤਾ ਕਿਵੇਂ ਲਗਾਇਆ ਜਾਏ, ਉਹਨਾਂ ਦਾ ਅਸਰਦਾਰ ਇਲਾਜ ਕਿਵੇਂ ਕੀਤਾ ਜਾਏ, ਅਤੇ ਉਹਨਾਂ ਦੇ ਹੋਣ ਤੋਂ ਕਿਵੇਂ ਬਚਿਆ ਜਾ ਸਕੇ।
ਹਾਲੀਆ ਸਾਲਾਂ ਵਿੱਚ, TMJ ਐਸੋਸੀਏਸ਼ਨ, ਜੋਕਿ ਮਰੀਜ਼ਾਂ ਨੂੰ ਸਲਾਹ ਦੇਣ ਵਾਲੀ ਰਾਸ਼ਟਰੀ ਜਥੇਬੰਦੀ ਹੈ, ਨੇ ਚਿੰਤਾਵਾਂ ਦੇ ਇਹਨਾਂ ਖੇਤਰਾਂ ਨਾਲ ਨਜਿੱਠਣ ਲਈ ਸਿਹਤ ਬਾਰੇ ਰਾਸ਼ਟਰੀ ਇੰਸਟੀਚਿਊਟਾਂ ਨਾਲ ਮਿਲਕੇ ਤਿੰਨ ਅੰਤਰਰਾਸ਼ਟਰੀ ਸਾਇੰਟਿਫਿਕ ਮੀਟਿੰਗਾਂ ਕਰਾਈਆਂ ਸਨ। ਇਹਨਾਂ ਮੀਟਿੰਗਾਂ ਅਤੇ TMJ ਬਿਮਾਰੀਆਂ ਅਤੇ ਵਿਗਾਡ਼ਾਂ ਬਾਰੇ ਵਿਆਪਕ ਜਾਣਕਾਰੀ ਸਬੰਧੀ ਵੇਰਵੇ, TMJ ਐਸੋਸੀਏਸ਼ਨ ਦੀ ਵੈਬਸਾਈਟ
www.tmj.org.
ਤੇ ਮਿਲ ਸਕਦੇ ਹਨ।
Find us on Facebook
Terms and Conditions
|
P&G Privacy Statement
We adhere to the Better Business Bureau's Privacy Standards © 1996-2009 The Procter & Gamble Company, Cincinnati, Ohio, USA All rights reserved